ਖ਼ਰਗੋਸ਼ ਅਤੇ ਕੱਛੂਕੁੰਮਾ ਇੱਕ ਦਿਨ ਖ਼ਰਗੋਸ਼ ਨੇ ਕੱਛੂਕੁੰਮੇ ਦੇ ਛੋਟੇ ਪੈਰਾਂ ਅਤੇ ਹੌਲ਼ੀ ਚਾਲ ਦਾ ਮਜ਼ਾਕ ਉਡਾਇਆ ਕੱਛੂਕੁੰਮੇ ਨੇ ਜਵਾਬ ਦਿੱਤਾ: ਭਾਵੇਂ ਤੂੰ ਹਵਾ ਦੀ ਤਰ੍ਹਾਂ ਤੇਜ਼ ਹੈਂ, ਮੈਂ ਤੈਨੂੰ ਦੌੜ ਵਿੱਚ ਹਰਾ ਦੇਵਾਂਗਾ। ਖ਼ਰਗੋਸ਼ ਨੂੰ ਇਹ ਗੱਲ ਬਿਲਕੁਲ ਅਸੰਭਵ ਲੱਗੀ ਅਤੇ ਪ੍ਰਸਤਾਵ ਲਈ ਰਾਜ਼ੀ ਹੋ ਗਿਆ। ਉਹਨਾਂ ਨੇ ਮੰਨਿਆ ਕਿ ਲੂੰਬੜੀ ਪਥ ਚੁਣੇਗੀ ਅਤੇ ਟੀਚਾ ਮਿਥੇਗੀ। ਦੌੜ ਲਈ ਨਿਰਧਾਰਿਤ ਦਿਨ ਖਰਗੋਸ਼ ਅਤੇ ਕੱਛੂਕੁੰਮੇ ਨੇ ਇਕੱਠੇ ਸ਼ੁਰੂ ਕੀਤਾ । ਕੱਛੂਕੁੰਮਾ ਰੁਕਿਆ ਨਹੀਂ। ਕੱਛੂਕੁੰਮਾ ਹੌਲੀ ਪਰ ਸਥਿਰ ਚਾਲ ਨਾਲ ਪਥ ਦੇ ਅਖੀਰ ਤੱਕ ਸਿੱਧਾ ਜਾਂਦਾ ਗਿਆ। ਖ਼ਰਗੋਸ਼ ਰਸਤੇ ਵਿੱਚ ਥੱਲੇ ਲੰਮਾ ਪੈ ਗਿਆ ਅਤੇ ਇੱਕ ਰੁੱਖ ਹੇਠ ਝਪਕੀ ਲੈ ਗਿਆ। ਆਖਰ, ਉਹ ਉੱਠਿਆ ਅਤੇ ਦੌੜਿਆ ਜਿੰਨੀ ਤੇਜ਼ ਉਹ ਦੌੜ ਸਕਦਾ ਸੀ, ਪਰ ਇਹ ਬਹੁਤ ਦੇਰ ਸੀ। ਕੱਛੂਕੁੰਮਾ ਪਹਿਲਾਂ ਹੀ ਦੌੜ ਜਿੱਤ ਚੁੱਕਿਆ ਸੀ। ਹੌਲੀ ਪਰ ਸਥਿਰ ਤਰੱਕੀ ਦੌੜ ਜਿੱਤਦੀ ਹੈ।